HTML marquee Tag

79th Annual Barsi Rasokhana Shri Nabh Kamal Raja Sahib Ji Mazara Nau Abad 28/08/2019 Aramb Shri Akhand Path Sahib , Nagar Kirthan (Night Time) Dharmik Diwan..... 29/08/2019 (Day Time) Dharmik Diwan & Balraj Bilaga (Night Time) Dharmik Diwan... 30/08/2019 Bhog Shri Akhand Path Sahib Ji & Dharmik Diwan *************************** 79th Annual Barsi Gurudwara Shri Nabh Kamal Raja Sahib Ji Jhingran 31/08/2019 Aramb Shri Akhand Path Sahib , Nagar Kirthan (Evening Time) .... 01/09/2019 (Day Time) Dharmik Diwan (Night Time) Kirtan Darbar ... 02/09/2019 Bhog Shri Akhand Path Sahib Ji & Dharmik Diwan *************************** Dhan Dhan Shri Nabh Kamal Raja Sahib Ji Di 79th Annual Barsi Gurudwara Raja Sahib Ji Rehpa 15/09/2019 Aramb Shri Akhand Path Sahib Ji ,16/09/2019 Nagar Kirthan, 17/09/2019 Bhog Shri Akhand Path Sahib Ji & Dharmik Diwan ........................................

 

 SRI nwB kMvl rwjw swihb jI ipMf mjwrw rwjw swihb
Watch Live Program
Yearly Programs Parbhandhak Members Current Projects
Video Library Audio Library Photo Gallery Contact Us
ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਰਸੋਖਾਨਾ ਮਜਾਰਾ ਰਾਜਾ ਸਾਹਿਬ ਬੂਦੋ ਬਾਸ ਵਲਾਇਤ ਛੋੜ ਦਈ ,ਅਬ ਪਾਇ ਲੀਆ ਈਂਹਾਂ ਆਇ ਮਜਾਰਾ ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦਾ ਅਸਥਾਨ ਪਿੰਡ ਮਜਾਰਾ ਨੌ –ਆਬਾਦ ਜਿਲ੍ਹਾ ਨਵਾਂਸ਼ਹਿਰ ਤਹਿਸੀਲ ਬੰਗਾ ਜੋ ਕਿ ਅੱਜ ਮਜਾਰਾ ਰਾਜਾ ਸਾਹਿਬ ਜੀ ਦੇ ਨਾਮ ਨਾਲ ਦੁਨੀਆ ਦੇ ਨਕਸ਼ੇ ਤੇ ਚਮਕ ਰਿਹਾ ਹੈ । ਰਾਜਾ ਸਾਹਿਬ ਜੀ ਵਲੋਂ ਵਰੋਸਾਏ ਅਸਥਾਨਾਂ ਦੀ ਰਾਜਧਾਨੀ ਕਰਕੇ ਵੀ ਪ੍ਰਸਿੱਧ ਹੈ। ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਨੇ ਜਿਆਦਾ ਸਮਾਂ ਇਸ ਪਿੰਡ ਵਿੱਚ ਰਹਿ ਕੇ ਬਤਾਇਆ। ਮਹਾਪੁਰਸ਼ਾਂ ਦੀ ਸੇਵਾ ਕਰਮਾਂ ਨਾਲ ਹੀ ਨਸੀਬ ਹੁੰਦੀ ਹੈ।ਉਨ੍ਹਾਂ ਦੀਆਂ ਗੁੱਝੀਆਂ ਰਮਜਾਂ ਪ੍ਰਮਾਤਮਾ ਦੀ ਕਿਰਪਾ ਸਦਕਾ ਹੀ ਸਹਾਈ ਹੁੰਦੀਆਂ ਹਨ । ਰਾਜਾ ਸਾਹਿਬ ਜੀ ਝਿੰਗੜਾਂ ਪਿੰਡ ਬੈਠੇ ਸਨ। ਸੰਗਤ ਕਾਫੀ ਜੁੜੀ ਹੋਈ ਸੀ। ਸੰਗਤਾਂ ਨੂੰ ਨਾਮ ਜਪਣ,ਵੰਡ ਛਕਣ ਤੇ ਲੋੜਵੰਦਾਂ ਦੀ ਮਦਦ ਕਰਨ ਦੇ ਉਪਦੇਸ਼ ਦੇ ਰਹੇ ਸਨ।ਮਨ ਵਿੱਚ ਕੋਈ ਵਿਚਾਰ ਆਇਆ ਤੇ ਮੂਸਾਪੁਰੀਏ ਮਿਸਤਰੀ ਕਰਤਾਰ ਸਿੰਘ ਨੂੰ ਹੁਕਮ ਕੀਤਾ ਕਿ ਲੰਗਰ ਦਾ ਨਕਸ਼ਾ ਬਣਾ। ਹੁਕਮ ਮੰਨਕੇ ਕਰਤਾਰ ਸਿੰਘ ਨੇ ਮੱਥਾ ਟੇਕ ਕੇ ਨਕਸ਼ਾ ਤਿਆਰ ਕੀਤਾ। ਮਹਾਰਾਜ ਜੀ ਨਕਸ਼ਾ ਵੇਖ ਕੇ ਕੁੱਝ ਸੋਚਣ ਲੱਗੇ ਤੇ ਬਿਨਾ ਕੋਈ ਗਲ ਕੀਤੇ ਨਕਸ਼ਾ ਪਾੜ ਦਿੱਤਾ।ਅੰਤਰਜਾਮੀ ਪਾਤਸ਼ਾਹ ਨੇ ਪਹਿਲਾਂ ਕਰਮ ਸਿੰਘ ਨੂੰ ਦਮਦਮਾ ਸਾਹਿਬ ਦੇ ਨਾਲ ਵਾਲਾ ਖੇਤ ਰਸੋਖਾਨਾ ਬਣਾਉਣ ਲਈ ਛੱਡਣ ਲਈ ਕਿਹਾ ਸੀ , ਜੋ ਪਹਿਲਾਂ ਮੰਨ ਗਏ। ਫਿਰ ਮੁਕਰਾਉਣ ਦੀਆਂ ਚਾਲਾਂ ਚੱਲਣ ਲੱਗੀਆਂ। ਮਹਾਰਾਜ ਜੀ ਨੇ ਮਾਨੇ ਸੇਵਕ ਨੂੰ ਹੁਕਮ ਕੀਤਾ ਕਿ ਭਾਂਡੇ ਚੁੱਕ ਅੱਗੇ ਚੱਲਦੇ ਹਾਂ। ਮਾਨਾ ਹੁਕਮ ਸੁਣਕੇ ਤਵਾ ਪਰਾਤ ਤੇ ਹੋਰ ਲੋੜੀਂਦਾ ਸਾਮਾਨ ਬੋਰੇ ਵਿੱਚ ਪਾ ਕੇ ਨਾਲ ਤੁਰ ਪਿਆ। ਘਟਾਰੋਂ ਵਾਲੇ ਬਾਬੇ ਮੂਲੇ ਦੇ ਘਰੋਂ ਰਸਦ ਮੰਗਵਾ ਕੇ ਪਿੰਡ ਮਜਾਰੇ ਪਹੁੰਚੇ।ਪਿੰਡ ਤੋਂ ਬਾਹਰ ਸੰਨ 1916 ਵਿੱਚ ਇੱਕ ਰੀਸ ਦੇ ਬੂਟੇ ਹੇਠ ਬਾਬੇ ਮਾਨੇ ਨੂੰ ਬੈਠਣ ਦਾ ਹੁਕਮ ਕੀਤਾ। ਤਵਾ ਪਰਾਤ ਰਖਵਾ ਕੇ ਆਖਿਆ ,ਆਈਆਂ ਸੰਗਤਾਂ ਨੂੰ ਅੰਨ ਪਾਣੀ ਛਕਾ ਦਿਆ ਕਰੋ। ਆਪ ਘਟਾਰੋਂ ਵਲ ਦੇ ਪਾਸੇ ਨੂੰ ਜਾ ਨਿਕਲੇ ।ਬਾਬਾ ਮੂਲਾ ਘਟਾਰੋਂ ਰਹਿੰਦਾ ਸੀ ।ਬਾਬੇ ਮੂਲੇ ਦੇ ਘਰੋ ਲੰਗਰ ਦਾ ਸਮਾਨ ਇੱਕ ਬੋਰੇ ਵਿੱਚ ਪਾ ਕੇ ਮਜਾਰੇ ਨੂੰ ਤੋਰ ਦਿੱਤਾ ਅਤੇ ਆਪ ਪਿੰਡ ਝਿੰਗੜਾਂ ਆ ਕੇ ਭਾਈ ਜਵਾਹਰ ਸਿੰਘ ਜੀ ਦੇ ਸਪੁੱਤਰ ਇੰਦਰ ਸਿੰਘ ਨੂੰ ਹੁਕਮ ਕੀਤਾ। ਚਲ ਇੰਦਰਾ ਅੱਜ ਆਪਣੇ ਹੱਥੀ ਲੰਗਰ ਦਾ ਮਹੂਰਤ ਕਰ।ਇਸ ਤਰਾਂ ਰਾਜਾ ਸਾਹਿਬ ਜੀ ਨੇ ਰਸੋਖਾਨਾ ਦੀ ਨੀਂਹ ਰੱਖ ਕੇ ਪਹਿਲਾਂ ਬੱਚਿਆ ਨੂੰ ਭੋਜਨ ਛਕਾਇਆ ।ਜਦੋਂ ਮੰਹਤ ਪੂਰਨ ਦਾਸ ਜੀ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਸੰਪਰਕ ਵਿਚ ਆਏ ਤਾਂ ਪਾਤਸ਼ਾਹ ਰਾਜਾ ਸਾਹਿਬ ਜੀ ਨੇ ਆਪਣੇ ਹੱਥੀ ਲੰਗਰ ਦੀ ਸੇਵਾ ਮੰਹਤ ਪੂਰਨ ਦਾਸ ਜੀ ਨੂੰ ਰਸੋਖਾਨਾ ਮਜਾਰਾ ਰਾਜਾ ਸਾਹਿਬ ਵਿਖੇ ਸੋੰਪੀ । ਮੰਹਤ ਪੂਰਨ ਦਾਸ ਜੀ ਨੇ ਇਸ ਸੇਵਾ ਨੂੰ ਸਾਰੀ ਉਮਰ ਬੜੀ ਨਿਮਰਤਾ ਸਾਹਿਤ ਅਤੇ ਤਨ ਮਨ ਨਾਲ ਨਿਭਇਆ । ਅੱਜ ਵੀ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਰਸੋਖਾਨੇ ਦੀ ਸ਼ਾਨ ਬਿਆਨ ਕਰਨ ਤੋਂ ਬਾਹਰੀ ਹੈ। ਅਣਗਣਿਤ ਪ੍ਰਾਣੀ ਇੱਥੋਂ ਲੰਗਰ ਛੱਕ ਕੇ ਨਿਹਾਲ ਹੋ ਰਹੇ ਹਨ। ਮਹਾਰਾਜ ਜੀ ਦੇ ਇਸ ਰਸੋਖਾਨੇ ਲੰਗਰ ਦੀਆਂ ਬੜੀਆਂ ਬਰਕਤਾਂ ਹਨ। ਸਾਰਾ ਸਾਲ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਅਖੰਡ ਜਾਪ ਚਲਦੇ ਹਨ।ਰਾਜਾ ਸਾਹਿਬ ਜੀ ਦੇ ਦਰਬਾਰ ਤੇ ਹਰ ਸਮੇਂ ਮੇਲੇ ਵਰਗੀ ਰੌਂਣਕ ਰਹਿੰਦੀ ਹੈ।ਮਰੀਜਾਂ ਦੀ ਸੇਵਾ ਵਿੱਚ 24 ਘੰਟੇ ਹਸਪਤਾਲ ਖੁੱਲਾ ਰਹਿੰਦਾ ਹੈ। ਜਿੱਥੇ ਹਰ ਬਿਮਾਰੀ ਦਾ ਟੈਸਟ ਤੇ ਇਲਾਜ ਹੁੰਦਾ ਹੈ।ਹਰ ਐਤਵਾਰ,ਮੱਸਿਆ, ਪੁੰਨਿਆਂ ਦੇ ਦਿਹਾੜੇ ਸਾਰਾ ਦਿਨ ਸੰਗਤਾਂ ਭਾਰੀ ਗਿਣਤੀ ਵਿੱਚ ਪੁੱਜ ਕੇ ਸ਼ਰਧਾ ਨਾਲ ਸਤਿਗੁਰਾਂ ਦੇ ਇਸ ਪਵਿੱਤਰ ਤੇ ਅਜੀਮ ਅਸਥਾਨ ਤੇ ਸਿਰ ਝੁਕਾ ਕੇ ਰਹਿਮਤ ਦੀਆਂ ਦਾਤਾਂ ਪ੍ਰਾਪਤ ਕਰਦੀਆਂ ਹਨ ਤੇ ਮਹਾਰਾਜ ਦੇ ਗੁਣਗਾਨ ਕਰਦੀਆਂ ਹਨ। ਇਸ ਅਸਥਾਨ ਤੇ ਹਰ ਸਾਲ ਭਾਦਰੋਂ ਮਹੀਨੇ ਦੀ ਮੱਸਿਆ ਵਾਲੇ ਦਿਨ ਸਾਲਾਨਾ ਬਰਸੀ ਸਮਾਗਮਾਂ ਦੇ ਭੋਗ ਪਾਏ ਜਾਂਦੇ ਹਨ ਤੇ ਇਨਾਂ ਸਮਾਗਮਾਂ ਦੀ ਤਾਂਘ ਉਤਸ਼ਾਹ ਅਤੇ ਇੱਕਠ ਦਾ ਵਰਨਣ ਕਰਨਾ ਸ਼ਬਦਾਂ ਤੋਂ ਬਾਹਰ ਦੀ ਗੱਲ ਹੈ। । ।
Click the like button for more updates
Copyright ©2018 All Rights Reserved by all Temples Shri Nabh Kanwal Raja Sahib Ji. | Powered by: Avtar Enterprises Mukandpur(Pb.) India -144507