HTML marquee Tag

79th Annual Barsi Rasokhana Shri Nabh Kamal Raja Sahib Ji Mazara Nau Abad 28/08/2019 Aramb Shri Akhand Path Sahib , Nagar Kirthan (Night Time) Dharmik Diwan..... 29/08/2019 (Day Time) Dharmik Diwan & Balraj Bilaga (Night Time) Dharmik Diwan... 30/08/2019 Bhog Shri Akhand Path Sahib Ji & Dharmik Diwan *************************** 79th Annual Barsi Gurudwara Shri Nabh Kamal Raja Sahib Ji Jhingran 31/08/2019 Aramb Shri Akhand Path Sahib , Nagar Kirthan (Evening Time) .... 01/09/2019 (Day Time) Dharmik Diwan (Night Time) Kirtan Darbar ... 02/09/2019 Bhog Shri Akhand Path Sahib Ji & Dharmik Diwan *************************** Dhan Dhan Shri Nabh Kamal Raja Sahib Ji Di 79th Annual Barsi Gurudwara Raja Sahib Ji Rehpa 15/09/2019 Aramb Shri Akhand Path Sahib Ji ,16/09/2019 Nagar Kirthan, 17/09/2019 Bhog Shri Akhand Path Sahib Ji & Dharmik Diwan ........................................

DMn DMn SRI hzUr lwlw hMBIr cMd blI jI ipMf iJMgVHW (nvWSihr)
Watch Live Program
Yearly Programs Parbhandhak Members Current Projects
Video Library
Audio Library Photo Gallery
Contact Us
 ਧੰਨ ਧੰਨ ਹਮੀਰ ਚੰਦ ਲਾਲਾ ਵਲੀ ਜੀ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਗੁਰੂ ਭਾਈ ਜਵਾਹਾਰ ਸਿੰਘ ਜੀ ਦੇ ਗੁਰੂ ਸਨ ਤੇ ਹਜ਼ੂਰ ਰਾਜਾ ਸਾਹਿਬ ਜੀ ਲਾਲਾ ਵਲੀ ਜੀ ਦਾ ਵੀ ਬਹੁਤ ਸਤਿਕਾਰ ਕਰਦੇ ਸਨ। ਆਪ ਜੀ ਨੇ ਉਹਨਾਂ ਦੀ ਉਸਤਤ ਵਿੱਚ ਭਗਵਾਨ ਵਿਲਾਸ ਵਿੱਚ ਇਹ ਸੱਵਈਆ ਦਾ ਉਚਾਰਣ ਕੀਤਾ : "ਸ੍ਰੀ ਜਵਾਹਰ ਮ੍ਰਿਗਿੰਦ ਕੇ ਗੁਰ ਕੋ ਭੀ ਪ੍ਰਨਾਮ ਗੁਰ ਕੋ ਭਈ ਪ੍ਰਾਪਤੀ ਮਿਲਿਉ ਹੈ ਮੋਹਿ ਰਾਮ ॥"ਲਾਲਾ ਹਮੀਰ ਚੰਦ ਜੀ ਨੇ ਜ਼ਿਲਾ ਅੰਮ੍ਰਿਤਸਰ ਦੇ ਪਿੰਡ ਫ਼ਤਿਹਾਬਾਦ ਦੇ ਖੱਤਰੀ ਪਰਿਵਾਰ ਵਿੱਚ ਜਨਮ ਲਿਆ । ਸਕੂਲ ਦੀ ਵਿਦਿਆ ਪ੍ਰਾਪਤ ਕਰਨ ਤੋ ਬਾਅਦ ਮਹਾਰਾਜ ਇੱਕ ਫਕੀਰ ਦੀ ਰਮਜ ਤੇ ਕੇ ਕਿ ਤੇਰਾ ਅਸਲ ਖਜ਼ਾਨਾ ਝੰਡੀ ਪੀਰ ਵਿਖੇ ਦਰਿਆ ਸਤਲੁਜ ਦੇ ਕੰਡੇ ਹੈ ਉੱਥੋਂ ਤੈਨੂੰ ਸਭ ਕੁੱਝ ਪ੍ਰਾਪਤ ਹੋ ਜਾਵੇਗਾ।ਪੁੱਛਦਾ ਪੁਛਾਉਂਦਾ ਫਿਲੌਰ ਤੋਂ ਦਰਿਆ ਸਤਲੁਜ ਦੇ ਕੰਡੇ ਚੜ੍ਹਦੇ ਵੱਲ ਇਸ ਸਥਾਨ ਤੇ ਆ ਕੇ ਵੇਖਿਆ ਕਿ ਦਰਿਆ ਸਤਲੁਜ ਸਿਜਦਾ ਕਰਕੇ ਆਪਣਾ ਰੁੱਖ ਮੋੜ ਲੈਂਦਾ ਹੈ ਤੇ ਮਨ ਨੂੰ ਕੁੱਝ ਸਕੂਨ ਮਿਲਿਆ ਤੇ ਕੁੱਝ ਦਿਨ ਉਥੇ ਰਹਿਣ ਤੋ ਬਾਅਦ ਲਾਲਾ ਵਲੀ ਜੀ ਨੇ ਮੋਰੋਂ ਵਾਲੇ ਸਰਦਾਰਾਂ ਦੀ ਕੁੱਝ ਦਿਨ ਮੁnImI ਕੀਤੀ ਤੇ ਬਾਕੀ ਸਾਰਾ ਸਮਾਂ ਝੰਡੀ ਪੀਰ ਸਤਲੁਜ ਦਰਿਆ ਦੇ ਕੰਡੇ ਤੇ ਇੱਕ ਵੈਰਾਗਣ (ਟੇਢੀ ਬਾਸ ਦੀ ਛੜੀ) ਦੇ ਸਹਾਰੇ ਇੱਕ ਲੱਤ ਭਾਰ ਬਾਰਾਂ ਸਾਲ ਤੱਪਸਿਆ ਕੀਤੀ ।ਇੱਕ ਦਿਨ ਮਨ ਵਿੱਚ ਇਹ ਸ਼ੰਕਾ ਪੈਦਾ ਹੋ ਗਈ ਕਿ ਮੈਨੂੰ ਮਹਾਰਾਜ ਜੀ ਦੇ ਦੀਦਾਰ ਨਹੀਂ ਹੁੰਦੇ ਕਿਉਕਿ ਮੈਂ ਹਿੰਦੂ ਹਾਂ ਅਤੇ ਮੇਰਾ ਮੁਰਸ਼ਦ ਮੁਸਲਮਾਨ ਹੈ ਅਤੇ ਮਨ ਵਿੱਚ ਵਿਚਾਰ ਆਇਆ ਕਿ ਅੱਜ ਮੈਂ ਵੀ ਮੁਸਲਮਾਨ ਬਣ ਜਾਣਾ ਹੈ ।ਇੰਨੇ ਨੂੰ ਝੰਡੀ ਪੀਰ ਦੀ ਜਗਾ੍ਹ ਦੇ ਸਾਹਮਣੇ ਤੋਂ ਲੁਧਿਆਣੇ ਵਾਲੇ ਪਾਸੇ ਤੋਂ ਦਰਿਆ ਦੇ ਕੰਡੇ ਖੜ੍ਹੀ ਇੱਕ ਗੈਬੀ ਸ਼ਕਤੀ ਦਾ ਅਹਿਸਾਸ ਹੋਇਆ ਤੇ ਵੇਖਦੇ ਹਨ ਕਿ ਉਹ ਸ਼ਕਤੀ ਨੀਲਾ ਤਹਿਮਤ ਲਗਾਈ ਪਾਣੀ ਤੇ ਤੁਰੀ ਜਾ ਰਹੀ ਹੈ ਤੇ ਹਮੀਰ ਚੰਦ ਨੂੰ ਆਪਣੇ ਵੱਲ ਖਿੱਚੀ ਜਾ ਰਹੀ ਹੈ। ਆਵਾਜ਼ ਸੁਣੀ ਹਮੀਰਿਆ ਠਿੱਲ ਪੈ ਤੇ ਲਾਲਾ ਵਲੀ ਜੀ ਨੇ ਦਰਿਆ ਵਿੱਚ ਛਾਲ ਮਾਰ ਦਿੱਤੀ।ਅੰਤਰ ਆਤਮਾ ਰੱਬੀ ਪ੍ਰੇਮ ਦੇ ਗਿਆਨ ਰੂਪੀ ਸਮੁੰਦਰ ਵਿੱਚ ਤਾਰੀਆਂ ਲਗਾਉਣ ਲੱਗੀ।ਇਸੇ ਸਮੇ ਦੌਰਾਨ ਭਾਈ ਜਵਾਹਰ ਸਿੰਘ ਜੀ ਨੇ ਅੱਠ ਸਾਲ ਲਾਲਾ ਵਲੀ ਜੀ ਦੇ ਲਈ ਰੋਜਾਨਾ ਝਿੰਗੜਾ ਤੋ ਪੈਦਲ ਪ੍ਰਸ਼ਾਦਾ ਲੈ ਕੇ ਜਾਂਦੇ ਰਹੇ।ਇੱਕ ਦਿਨ ਮੀਂਹ ਹਨੇਰੀ ਝੱਖੜ ਬਹੁਤ ਜਿਆਦਾ ਸੀ ਪਰ ਭਾਈ ਜਵਾਹਰ ਸਿੰਘ ਜੀ ਲਾਲਾ ਵਲੀ ਜੀ ਲਈ ਪ੍ਰਸ਼ਾਦਾ ਲੈ ਕੇ ਝੰਡੀ ਪੀਰ ਪਹੁੰਚੇ ਲਾਲਾ ਵਲੀ ਜੀ ਨੇ ਬਾਬਾ ਜਵਾਹਰ ਸਿੰਘ ਜੀ ਦੀ ਸੇਵਾ ਦੇਖ ਆਖਿਆ ਜਵਾਹਰ ਸਿੰਘ ਮੰਗ ਲੈ ਜੋ ਮੰਗਣਾ ਅੱਜ ਤੈਨੂੰ ਹਰ ਚੀਜ ਪ੍ਰਾਪਤ ਹੋ ਸਕਦੀ ਹੈ। ਅੱਗੋ ਬਾਬਾ ਜਵਾਹਰ ਸਿੰਘ ਜੀ ਨੇ ਆਖਿਆ ਮਹਾਰਾਜ ਆਉਣ ਜਾਣ ਦੀ ਤੰਗੀ ਹੈ ,ਤੁਸੀ ਮੇਰੇ ਨਾਲ ਝਿੰਗੜਾਂ ਨੂੰ ਹੀ ਚਲ ਪਉ।ਲਾਲਾ ਵਲੀ ਜੀ ਬਾਬਾ ਜਵਾਹਰ ਸਿੰਘ ਨੂੰ ਮੋੜ ਨਾ ਸਕੇ ਅਤੇ ਉਹਨਾਂ ਨਾਲ ਝਿੰਗੜਾਂ ਵਿਖੇ ਆ ਗਏ।ਇੱਥੇ ਰਹਿੰਦਿਆਂ ਹੀ ਆਪ ਜੀ ਨੇ ਅਨੇਕਾਂ ਰੋਗੀਆਂ ਦੇ ਰੋਗ ਨਵਿਰਤ ਕੀਤੇ ਤੇ ਨਾਮ ਜਪਣ ਦੀ ਪ੍ਰੇਰਨਾ ਦਿੱਤੀ।ਇੱਥੇ ਹੀ ਆਪ ਜੋਤੀ ਜੋਤ ਸਮਾਏ ਤੇ ਆਪ ਜੀ ਦੀ ਯਾਦ ਵਿੱਚ ਸਮਾਧ ਬਣੀ ਹੋਈ ਹੈ ਜਿਥੇ ਹਰ ਸਾਲ ਰਾਜਾ ਸਾਹਿਬ ਜੀ ਦੀ ਬਰਸੀ ਮਨਾਉਂਦਿਆਂ ਆਪ ਜੀ ਦੀ ਸਮਾਧ ਤੇ ਵੀ ਭਾਰੀ ਮੇਲਾ ਲੱਗਦਾ ਹੈ ਹਜ਼ਾਰਾਂ ਸੰਗਤਾਂ ਆਪ ਜੀ ਦੀ ਸਮਾਧ ਤੇ ਸ਼ਰਧਾ ਦੇ ਫ਼ੁੱਲ ਅਰਪਣ ਕਰਦੀਆਂ ਹਨ। ਇਥੇ ਵੀ ਹਰ ਸਾਲ 15,16,17,ਭਾਦੋ ਨੂੰ ਸ਼੍ਰੀ ਅਖੰਡ ਪਾਠ ਸਹਿਬ ਦੀਆਂ ਲੜੀਆਂ ਚਲਦੀਆਂ ਹਨ ਅਤੇ ਧਾਰਮਿਕ ਦੀਵਾਨ ਸਜਾਏ ਜਾਂਦੇ ਹਨ।
Click the like button for more updates
Copyright ©2018 All Rights Reserved by all Temples Shri Nabh Kanwal Raja Sahib Ji. | Powered by: Avtar Enterprises Mukandpur(Pb.) India -144507