HTML marquee Tag

79th Annual Barsi Rasokhana Shri Nabh Kamal Raja Sahib Ji Mazara Nau Abad 28/08/2019 Aramb Shri Akhand Path Sahib , Nagar Kirthan (Night Time) Dharmik Diwan..... 29/08/2019 (Day Time) Dharmik Diwan & Balraj Bilaga (Night Time) Dharmik Diwan... 30/08/2019 Bhog Shri Akhand Path Sahib Ji & Dharmik Diwan *************************** 79th Annual Barsi Gurudwara Shri Nabh Kamal Raja Sahib Ji Jhingran 31/08/2019 Aramb Shri Akhand Path Sahib , Nagar Kirthan (Evening Time) .... 01/09/2019 (Day Time) Dharmik Diwan (Night Time) Kirtan Darbar ... 02/09/2019 Bhog Shri Akhand Path Sahib Ji & Dharmik Diwan *************************** Dhan Dhan Shri Nabh Kamal Raja Sahib Ji Di 79th Annual Barsi Gurudwara Raja Sahib Ji Rehpa 15/09/2019 Aramb Shri Akhand Path Sahib Ji ,16/09/2019 Nagar Kirthan, 17/09/2019 Bhog Shri Akhand Path Sahib Ji & Dharmik Diwan ........................................

DMn DMn bwbw swihb dws jI
Watch Live Program
Photo Gallery
Video Library Audio Library
ਬਾਬਾ ਸਾਹਿਬ ਦਾਸ ਜੀ (ਬਾਬਾ ਨਗਨ ਜੀ) ਮਸਤ ਸਾਹਿਬ ਦਾਸ ਜੀ ਪਟਿਆਲੇ ਵਾਲੇ ਮਸਤ ਸਾਹਿਬ ਦਾਸ ਜੀ ਪਟਿਆਲੇ ਵਾਲੇ ਪੂਰਨ ਬ੍ਰਹਮ ਗਿਆਨੀ , ਇਲਾਹੀ ਰੰਗ ਵਿੱਚ ਰੰਗੀ ਹਸਤੀ ਹੋਏ ਹਨ। ਜੋ ਪਟਿਆਲਾ ਸ਼ਹਿਰ ਵਿਖੇ ਆਪਣੇ ਆਸ਼ਰਮ ਵਿੱਚ ਰਹਿੰਦਿਆ ਪ੍ਰਭੂ ਭਗਤੀ ਤੇ ਨਾਮ ਸਿਮਰਨ ਨੂੰ ਆਧਾਰ ਬਣਾ ਕੇ ਵਿਚਰ ਰਹੇ ਸਨ ।ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਨਾਲ ਉਹਨਾਂ ਦੇ ਮਿਲਾਪ ਦੀ ਸਾਖੀ ਇਸ ਤਰ੍ਹਾ ਹੈ । ਸੰਨ ੧੯੦੭ ਵਿੱਚ ਮਹਾਰਾਜ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਸੇਵਕਾਂ ਨੂੰ ਝੰਡੀ ਪੀਰ ਛੱਡ ਕੇ ਆਪ ਦਰਿਆ ਸਤਲੁਜ ਪਾਰ ਕਰ ਕੇ ਰਾਤੋ ਰਾਤ ਸੇਵਾਦਾਰ ਸੁੰਦਰ ਸਿੰਘ ਕੋਲ ਚਲੇ ਗਏ।ਕੁਝ ਦਿਨਾਂ ਬਾਅਦ ਗੁਰਦਿੱਤ ਸਿੰਘ ਖਾਨਖਾਨਾ ਵਾਲੇ ਕੋਲ ਪਟਿਆਲੇ ਆ ਗਏ। ਕੁਝ ਦਿਨ ਬੀਤਣ ਉਪਰੰਤ ਮੁੰਦਰ ਨੂੰ ਬਚਨ ਕੀਤਾ ਕਿ ਰੂਹਾਨੀ ਜੋਤ ਨੂੰ ਮਿਲਣ ਚਲੀਏ।ਇਹ ਕਹਿ ਕੇ ਮੋਤੀ ਬਾਗ ਵੱਲ ਚੱਲ ਪਏ।ਬਾਗ ਵਿੱਚ ਸੁਦਾ ਸਰ ਤਲਾਬ ਦੇ ਨੇੜੇ ਇੱਕ ਅਸਥਾਨ ਤੇ ਅਲੌਕਿਕ ਦ੍ਰਿਸ਼ਟੀ ਵਾਲੀ ਸ਼ਕਤੀ ਬਾਬਾ ਸਾਹਿਬ ਦਾਸ ਜੀ ਬਿਰਾਜਮਾਨ ਸਨ । ਜਿਸ ਪਾਸ ਕੋਈ ਵੀ ਜੋੜਾ ਉਤਾਰੇ ਬਿਨਾ ਨਹੀਂ ਜਾ ਸਕਦਾ ਸੀ।ਬਾਬਾ ਭਗਵਾਨ ਦਾਸ ਜੀ ( ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ) ਜਦੋਂ ਮਸਤਾਂ ਦੀ ਕੁਟੀਆ ਨੇੜੇ ਗਏ ਤਾਂ ਬਾਬਾ ਸਾਹਿਬ ਦਾਸ ਜੀ ਨੇ ਅੰਦਰੋਂ ਅਵਾਜ ਦੇ ਕੇ ਆਪਣੇ ਸੇਵਾਦਾਰ ਨੂੰ ਆਖਿਆ ਜਿਹੜਾ ਸ਼ਾਹੀ ਪੁਸ਼ਾਕ ਵਾਲਾ ਮਹਾਂਪੁਰਸ਼ ਹ,ੈ ਉਸ ਨੂੰ ਅੰਦਰ ਆਉਣ ਦਿਉ ਜਦੋਂ ਬਾਬਾ ਭਗਵਾਨ ਦਾਸ ਜੀ ਮਸਤਾਂ ਦੇ ਸਨਮੁੱਖ ਹੋਏ ਤਾਂ ਮਸਤਾਂ ਨੇ ਆਖਿਆ ਹੋਵੇ ਸਾਧ ਕਪੜੇ ਰਾਜਿਆਂ ਵਾਲੇ ਤੁਹਾਨੂੰ ਦੁਨੀਆਂ ਦਾ ਰਾਜਾ ਬਣਾ ਦੇਈਏ ਤਾਂ ਬਾਬਾ ਭਗਵਾਨ ਦਾਸ ਜੀ ਨੇ ਨਾਂਹ ਕਰ ਦਿੱਤੀ ਤਾਂ ਮਸਤਾਂ ਨੇ ਧਰਤੀ ਤੇ ਤਿਨ ਲਕੀਰਾਂ ਵਾਹੀਆਂ ।ਬਾਬਾ ਭਗਵਾਨ ਦਾਸ ਜੀ ਤਿੰਨੇ ਲਕੀਰਾਂ ਵਾਰੋ-ਵਾਰੀ ਸਮੇਤ ਜੋੜਾ ਟੱਪ ਗਏ ਤਾਂ ਬਾਬਾ ਸਾਹਿਬ ਦਾਸ ਜੀ ਉੱਠ ਕੇ ਬਾਬਾ ਭਗਵਾਨ ਦਾਸ ਜੀ ਨੂੰ ਗਲੇ ਨਾਲ ਲਗਾਇਆ। ਕਾਫੀ ਦੇਰ ਇਲਾਹੀ ਵਿਚਾਰਾਂ ਹੁੰਦੀਆ ਰਹੀਆ। ਉਪਰੰਤ ਸਾਹਿਬ ਦਾਸ ਜੀ ਦੇ ਨੇਤਰ ਰਾਜਾ ਸਾਹਿਬ ਨਾਲ ਐਸੇ ਮਿਲੇ ਤਾਂ ਮਾਹਾਰਾਜਿਆਂ ਵਾਲੇ ਲਿਬਾਸ ਲਾਹ ਸੁੱਟੇ ਤੇ ਦਾਨਿਆਂ ਤੋ ਐਸੇ ਮਸਤਾਨੇ ਬਣ ਗਏ ਕਿ ਸਰੀਰ ਉਪਰ ਉਹੀ ਪਸ਼ਮੀਨੇ ਦੀ ਚਾਦਰ ਵਗਾਹ ਮਾਰੀ ਅਤੇ ਅਲਫ ਨੰਗੇ ਅਵਧੂਤ ਰੂਪ ਵਿੱਚ ਦਿਖਣ ਲੱਗੇ ਤਾਂ ਬਾਬਾ ਸਾਹਿਬ ਦਾਸ ਜੀ ਨੇ ਬਾਬਾ ਭਗਵਾਨ ਦਾਸ ਜੀ ਦਾ ਨਾਮ ਬਦਲ ਦਿੱਤਾ ਤੇ ਆਖਣ ਲਗੇ ਅਸੀ ਆਪ ਨੂੰ ਹਰ ਰੂਹ ਦੇ ਰਾਜੇ ਬਣਾ ਦਿੱਤਾ। ਅਜ ਤੋਂ ਆਪ ਦਾ ਨਾਮ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਹੈ ਬਾਅਦ ਵਿਚ ਨਾਮ ਦੀ ਐਸੀ ਰੰਗਤ ਚੜੀ ਕਿ ਕਈ ਦਿਨ ਝਾੜੀਆ ਵਿੱਚ ਪਏ ਪ੍ਰਭੂ ਭਗਤੀ ਵਿੱਚ ਲੀਨ ਰਹੇ। ਸੇਵਾਦਾਰਾ ਨੂੰ ਸ਼੍ਰੀ ਨਾਭ ਕੰਵਲ ਜੀ ਦਾ ਇਹ ਸਰੂਪ ਦੇਖ ਕੇ ਬੜੀ ਅਸਚਰਜਤਾ ਹੋਈ ਪ੍ਰੰਤੂ ਸਾਹਿਬ ਦਾਸ ਜੀ ਵਲੋ ਨਾਮ ਦੀ ਬਖਸ਼ਿਸ਼ ਉਨਾਂ ਨੂੰ ਅਨੋਖੀ ਮਸਤੀ ਦੇ ਰਹੀ ਸੀ। ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਨੇ ਮਸਤਾਂ ਦੀ ਯਾਦ ਵਿਚ ਝਿੰਗੜ੍ਹਾਂ ਵਿਖੇ ਗੂਰਦਵਾਰਾ ਦੁਖਨਿਵਾਰਣ ਅੰਦਰ ਮਸਤਗੜ ਦੀ ਸਥਾਪਨਾ ਕੀਤੀ ।
Click the like button for more updates
Copyright ©2018 All Rights Reserved by all Temples Shri Nabh Kanwal Raja Sahib Ji. | Powered by: Avtar Enterprises Mukandpur(Pb.) India -144507